BTV BROADCASTING

Watch Live

ਅਲਬਰਟਾ ਸਰਕਾਰ ਨੇ ਜੈਸਪਰ ਨੂੰ ਜੰਗਲ ਦੀ ਅੱਗ ਤੋਂ ਬਾਅਦ ਮੁੜ ਨਿਰਮਾਣ ਵਿੱਚ ਮਦਦ ਲਈ $149M ਕੀਤੇ ਪ੍ਰਦਾਨ

ਅਲਬਰਟਾ ਸਰਕਾਰ ਨੇ ਜੈਸਪਰ ਨੂੰ ਜੰਗਲ ਦੀ ਅੱਗ ਤੋਂ ਬਾਅਦ ਮੁੜ ਨਿਰਮਾਣ ਵਿੱਚ ਮਦਦ ਲਈ $149M ਕੀਤੇ ਪ੍ਰਦਾਨ

ਅਲਬਰਟਾ ਸਰਕਾਰ ਨੇ ਜੈਸਪਰ ਨੂੰ ਜੰਗਲ ਦੀ ਅੱਗ ਤੋਂ ਬਾਅਦ ਮੁੜ ਨਿਰਮਾਣ ਵਿੱਚ ਮਦਦ ਲਈ $149M ਕੀਤੇ ਪ੍ਰਦਾਨ।ਜੁਲਾਈ ਵਿੱਚ ਜੰਗਲ ਦੀ ਅੱਗ ਨਾਲ ਕਸਬੇ ਦੇ ਇੱਕ ਤਿਹਾਈ ਹਿੱਸੇ ਨੂੰ ਤਬਾਹ ਕਰਨ ਤੋਂ ਬਾਅਦ ਅਲਬਰਟਾ ਸਰਕਾਰ, ਜੈਸਪਰ ਨੂੰ ਲਗਭਗ $150 ਮਿਲੀਅਨ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਪੈਸਾ ਸਟਾਫ ਦੇ ਓਵਰਟਾਈਮ, ਐਮਰਜੈਂਸੀ ਭੋਜਨ, ਆਸਰਾ, ਅਤੇ ਰਿਕਵਰੀ ਲਈ ਲੋੜੀਂਦੇ ਹੋਰ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ। ਰਿਪੋਰਟ ਮੁਤਾਬਕ ਅੱਗ ਨਾਲ ਪ੍ਰਭਾਵਿਤ ਨਿਵਾਸੀ ਇਸ ਫੰਡਿੰਗ ਤੱਕ ਸਿੱਧੇ ਤੌਰ ‘ਤੇ ਪਹੁੰਚ ਨਹੀਂ ਕਰ ਸਕਦੇ ਹਨ; ਇਸ ਦੀ ਬਜਾਏ, ਇਹ ਕਸਬੇ ਦੇ ਮੁੜ-ਬਹਾਲ ਅਤੇ ਮੁੜ ਨਿਰਮਾਣ ਦੇ ਯਤਨਾਂ ਦਾ ਸਮਰਥਨ ਕਰੇਗਾ। ਐਮਰਜੈਂਸੀ ਸੇਵਾਵਾਂ ਮੰਤਰੀ ਮਾਈਕ ਐਲਿਸ ਨੇ ਕਿਹਾ ਕਿ ਇਹ ਫੰਡਿੰਗ ਜੈਸਪਰ ਦੀ ਰਿਕਵਰੀ ਪ੍ਰਕਿਰਿਆ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੰਡ ਅਲਬਰਟਾ ਦੇ ਡਿਜ਼ਾਸਟਰ ਰਿਕਵਰੀ ਪ੍ਰੋਗਰਾਮ ਤੋਂ ਆਉਂਦੇ ਹਨ, ਜਿਸ ਨੇ ਪਹਿਲਾਂ ਫੋਰਟ ਮੈਕਮਰੀ ਦੀ 2016 ਦੀ ਅੱਗ ਤੋਂ ਬਾਅਦ ਮਦਦ ਕੀਤੀ ਸੀ ਅਤੇ ਪਿਛਲੇ ਸਾਲ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਦਾ ਸਮਰਥਨ ਕੀਤਾ ਸੀ। ਅੱਗੇ ਜਾਣਕਾਰੀ ਦਿੰਦੇ ਹੋਏ ਐਮਰਜੈਂਸੀ ਸੇਵਾਵਾਂ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ 90% ਯੋਗ ਖਰਚਿਆਂ ਨੂੰ ਕਵਰ ਕਰਦਾ ਹੈ ਅਤੇ ਬਾਕੀ 10% ਮਿਉਂਸਪੈਲਿਟੀ ਦੁਆਰਾ ਅਦਾ ਕੀਤੇ ਜਾਂਦੇ ਹਨ।

Related Articles

Leave a Reply