ਅਲਬਰਟਾ ਨੇ ਗ੍ਰੋਸਰੀ ਅਤੇ ਕਨਵੀਨੀਐਂਸ ਸਟੋਰਾਂ ਵਿੱਚ ਸ਼ਰਾਬ ਵੇਚਣ ਦੇ ਵਿਰੁੱਧ ਕੀਤਾ ਫੈਸਲਾ। ਅਲਬਰਟਾ ਨੇ ਧਿਆਨ ਨਾਲ ਸਮੀਖਿਆ ਤੋਂ ਬਾਅਦ ਗ੍ਰੋਸਰੀ ਅਤੇ ਕਨਵੀਨੀਐਂਸ ਸਟੋਰਾਂ ਵਿੱਚ ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ ਹੈ। ਵਿਧਾਇਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਕਮੇਟੀ ਨੇ ਇਸ ਤਬਦੀਲੀ ਨੂੰ ਲੈ ਕੇ ਮੀਟਿੰਗ ਕੀਤੀ ਜਿਸ ਵਿੱਚ ਇਹ ਚਰਚਾ ਕੀਤੀ ਗਈ ਕਿ ਸ਼ਰਾਬ ਉਦਯੋਗ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਅਤੇ ਨਾਲ ਹੀ ਉਨ੍ਹਾਂ ਕਾਰੋਬਾਰੀ ਮਾਲਕਾਂ ਅਤੇ ਮਾਹਰਾਂ ਨਾਲ ਵੀ ਇਸ ਬਾਰੇ ਸਲਾਹ ਕੀਤੀ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅਲਬਰਟਾ ਦੇ ਗ੍ਰੋਸਰੀ ਅਤੇ ਕਨਵੀਨੀਐਂਸ ਸਟੋਰਾਂ ਵਿੱਚ ਸ਼ਰਾਬ ਦੀ ਵਿਕਰੀ ਨਹੀਂ ਕੀਤੀ ਜਾਵੇਗੀ। ਇਸ ਕਮੇਟੀ ਨੇ ਪਾਇਆ ਕਿ ਇਹਨਾਂ ਸਟੋਰਾਂ ਤੱਕ ਸ਼ਰਾਬ ਦੀ ਵਿਕਰੀ ਵਧਾਉਣ ਨਾਲ ਸ਼ਰਾਬ ਦੀਆਂ ਛੋਟੀਆਂ ਦੁਕਾਨਾਂ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਉਹ ਬੰਦ ਹੋ ਸਕਦੀਆਂ ਹਨ ਅਤੇ ਉਸ ਦੇ ਨਾਲ-ਨਾਲ ਨੌਕਰੀਆਂ ਦਾ ਨੁਕਸਾਨ ਵੀ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਖਪਤਕਾਰਾਂ ਲਈ ਉਪਲਬਧ ਸ਼ਰਾਬ ਦੀ ਵਿਭਿੰਨਤਾ ਨੂੰ ਘਟਾ ਸਕਦਾ ਹੈ, ਇਸ ਲਈ ਉਨ੍ਹਾਂ ਨੇ ਇਸ ਦੇ ਵਿਰੁੱਧ ਸਲਾਹ ਦਿੱਤੀ ਹੈ। ਇਸ ਦੌਰਾਨ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਮੇਟੀ ਦੀ ਸਲਾਹ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਅਲਬਰਟਾ ਆਪਣੀ ਮੌਜੂਦਾ ਸ਼ਰਾਬ ਦੀ ਵਿਕਰੀ ਪ੍ਰਣਾਲੀ ਨੂੰ ਜਾਰੀ ਰੱਖੇਗਾ, ਜੋ ਕਿ 1990 ਤੋਂ ਲਾਗੂ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ 1,600 ਤੋਂ ਵੱਧ ਸ਼ਰਾਬ ਦੇ ਸਟੋਰ ਹਨ, ਅਤੇ ਇਸ ਮਾਡਲ ਨੂੰ ਕੈਨੇਡਾ ਵਿੱਚ ਸਭ ਤੋਂ ਵੱਧ ਖੁੱਲ੍ਹਾ ਮੰਨਿਆ ਜਾਂਦਾ