BTV BROADCASTING

ਅਲਬਰਟਾ ਦੇ ਜੱਜ ਨੇ ਰੈੱਡ ਡੀਅਰ ਕੈਥੋਲਿਕ ਸਕੂਲ ਬੋਰਡ ਦੀ ਟਰੱਸਟੀ ਮੋਨਿਕ ਲਾਗਰੇਂਜ ਵਿਰੁੱਧ ਪਾਬੰਦੀਆਂ ਰੱਖੀਆਂ ਬਰਕਰਾਰ

ਅਲਬਰਟਾ ਦੇ ਜੱਜ ਨੇ ਰੈੱਡ ਡੀਅਰ ਕੈਥੋਲਿਕ ਸਕੂਲ ਬੋਰਡ ਦੀ ਟਰੱਸਟੀ ਮੋਨਿਕ ਲਾਗਰੇਂਜ ਵਿਰੁੱਧ ਪਾਬੰਦੀਆਂ ਰੱਖੀਆਂ ਬਰਕਰਾਰ

ਅਲਬਰਟਾ ਦੇ ਜੱਜ ਨੇ ਰੈੱਡ ਡੀਅਰ ਕੈਥੋਲਿਕ ਸਕੂਲ ਬੋਰਡ ਦੀ ਟਰੱਸਟੀ ਮੋਨਿਕ ਲਾਗਰੇਂਜ ਵਿਰੁੱਧ ਪਾਬੰਦੀਆਂ ਰੱਖੀਆਂ ਬਰਕਰਾਰ। ਅਲਬਰਟਾ ਦੇ ਇੱਕ ਜੱਜ ਨੇ ਇੱਕ ਰੈੱਡ ਡੀਅਰ ਕੈਥੋਲਿਕ ਸਕੂਲ ਟਰੱਸਟੀ ਦੇ ਖਿਲਾਫ ਪਾਬੰਦੀਆਂ ਨੂੰ ਬਰਕਰਾਰ ਰੱਖਿਆ ਹੈ ਜਿਸਨੇ ਇੱਕ ਮੀਮ ਵਿੱਚ LGBTQIA + ਕਮਿਊਨਿਟੀ ਦੇ ਮੈਂਬਰਾਂ ਦੀ ਤੁਲਨਾ ਨਾਜ਼ੀਆਂ ਨਾਲ ਕੀਤੀ ਸੀ।ਜ਼ਿਕਰਯੋਗ ਹੈ ਕਿ ਮੋਨੀਕ ਲਾਗਰੇਂਜ ਨੇ ਰੈੱਡ ਡੀਅਰ ਕੈਥੋਲਿਕ ਸਕੂਲ ਬੋਰਡ ਨੂੰ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਸਬੰਧ ਵਿੱਚ ਉਸਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ।ਜਿਸ ਵਿੱਚ ਉਸਨੇ ਦਲੀਲ ਦਿੱਤੀ ਸੀ ਕਿ ਬੋਰਡ ਨੇ ਉਸਦੇ ਵਿਵਹਾਰ ਬਾਰੇ ਨਿਰਣਾ ਕਰਕੇ ਗੈਰ-ਵਾਜਬ ਕੰਮ ਕੀਤਾ।ਉਸਨੇ ਇਹ ਵੀ ਦਾਅਵਾ ਕੀਤਾ ਕਿ ਸੁਣਵਾਈ ਨਿਰਪੱਖ ਢੰਗ ਨਾਲ ਨਹੀਂ ਕੀਤੀ ਗਈ ਅਤੇ ਉਸਦੀ ਪੋਸਟ ਰੋਮਨ ਕੈਥੋਲਿਕ ਕਦਰਾਂ-ਕੀਮਤਾਂ ਜਾਂ ਸਿੱਖਿਆ ਐਕਟ ਵਿੱਚ ਦਰਸਾਏ ਨਿਯਮਾਂ ਦੇ ਵਿਰੁੱਧ ਨਹੀਂ ਸੀ। ਬੀਤੇ ਵੀਰਵਾਰ ਨੂੰ ਜਾਰੀ ਕੀਤੇ ਗਏ ਅਦਾਲਤੀ ਦਸਤਾਵੇਜ਼ ਦਿਖਾਉਂਦੇ ਹਨ ਕਿ ਅਲਬਰਟਾ ਕੋਰਟ ਆਫ ਕਿੰਗਜ਼ ਬੈਂਚ ਦੇ ਜਸਟਿਸ ਸ਼ੈਰਲ ਆਰਕੈਂਡ-ਕੂਟੇਨੇ ਨੇ ਉਸ ਦੇ ਦਾਅਵੇ ਨੂੰ ਵੱਡੇ ਪੱਧਰ ‘ਤੇ ਰੱਦ ਕਰ ਦਿੱਤਾ ਹੈ ਅਤੇ ਬੋਰਡ ਨੂੰ ਸਾਬਕਾ ਟਰੱਸਟੀ ਦੇ ਖਿਲਾਫ ਪਾਬੰਦੀਆਂ ਜਾਰੀ ਕਰਨ ਦੇ ਅਧਿਕਾਰ ਦੇ ਅੰਦਰ ਪਾਇਆ ਹੈ।

Related Articles

Leave a Reply