BTV BROADCASTING

ਅਰਵਿੰਦ ਕੇਜਰੀਵਾਲ ਦਾ ਇੱਕ ਹੋਰ ਵੱਡਾ ਚੋਣ ਐਲਾਨ

ਅਰਵਿੰਦ ਕੇਜਰੀਵਾਲ ਦਾ ਇੱਕ ਹੋਰ ਵੱਡਾ ਚੋਣ ਐਲਾਨ

ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਹਨ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਵਾਸੀਆਂ ਲਈ ਲਗਾਤਾਰ ਵੱਡੇ-ਵੱਡੇ ਚੋਣ ਐਲਾਨ ਕਰ ਰਹੇ ਹਨ। ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੇ ਇੱਕ ਹੋਰ ਚੋਣ ਵਾਅਦਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਵਿੱਚ 24 ਘੰਟੇ ਸਾਫ਼ ਪਾਣੀ ਮੁਹੱਈਆ ਕਰਵਾਵਾਂਗੇ। ਪਲਾਂਟ ਲਗਾ ਕੇ ਅਮੋਨੀਆ ਨੂੰ ਦੂਰ ਕੀਤਾ ਜਾਵੇਗਾ। ਉਥੇ ਢਾਈ ਹਜ਼ਾਰ ਟਿਊਬਵੈੱਲ ਲਗਾਏ ਜਾਣਗੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਜਿੰਦਰ ਨਗਰ ਵਿਧਾਨ ਸਭਾ ਦੀ ਇੱਕ ਕਲੋਨੀ ਵਿੱਚ ਅੱਜ ਤੋਂ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਹੋ ਰਹੀ ਹੈ। ਇਸ ਨੂੰ ਜਲਦੀ ਹੀ ਪੂਰੀ ਦਿੱਲੀ ਵਿੱਚ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਤਿੰਨ ਵੱਡੇ ਐਲਾਨ ਕਰ ਚੁੱਕੇ ਹਨ।

ਬੂਸਟਰ ਪੰਪਿੰਗ ਸਟੇਸ਼ਨ ਦੇ ਉਦਘਾਟਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਸੀਐਮ ਆਤਿਸ਼ੀ ਰਾਜੇਂਦਰ ਨਗਰ ਦੇ ਪਾਂਡਵ ਨਗਰ ਸਥਿਤ ਡੀਡੀਏ ਫਲੈਟਸ ਦੀ ਸਥਾਨਕ ਰਿਹਾਇਸ਼ ‘ਤੇ ਪਹੁੰਚੇ। ਜਿੱਥੇ ਪਾਣੀ ਦੀ ਗੁਣਵੱਤਾ ਜਾਂਚਣ ਲਈ ਅਰਵਿੰਦ ਕੇਜਰੀਵਾਲ ਨੇ ਟੂਟੀ ਤੋਂ ਸਿੱਧਾ ਪਾਣੀ ਪੀਤਾ ਅਤੇ ਕਿਹਾ ਕਿ ਇਹ ਪਾਣੀ ਸਾਫ਼ ਹੈ। 

ਪਿਛਲੇ ਮੰਗਲਵਾਰ, ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਮਹਿਲਾ ਸਨਮਾਨ ਯੋਜਨਾ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ। ਮੁੱਖ ਮੰਤਰੀ ਆਤਿਸ਼ੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਈਸਟ ਕਿਦਵਈ ਨਗਰ ਤੋਂ ਮਹਿਲਾ ਸਨਮਾਨ ਰਾਸ਼ੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ। ਇਸ ਸਕੀਮ ਤਹਿਤ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸੇ ਤਰ੍ਹਾਂ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਮੁਫ਼ਤ ਇਲਾਜ ਲਈ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਵੀ ਜੰਗਪੁਰਾ ਤੋਂ ਸ਼ੁਰੂ ਹੋਈ। 

Related Articles

Leave a Reply