BTV BROADCASTING

ਅਮਰੀਕੀ ਟਾਪੂ ਵਿੱਚ ਤਾਈਵਾਨੀ ਰਾਸ਼ਟਰਪਤੀ ਦਾ ਲਾਲ ਕਾਰਪੇਟ ਸਵਾਗਤ

ਅਮਰੀਕੀ ਟਾਪੂ ਵਿੱਚ ਤਾਈਵਾਨੀ ਰਾਸ਼ਟਰਪਤੀ ਦਾ ਲਾਲ ਕਾਰਪੇਟ ਸਵਾਗਤ

ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ ਟੇ ਪ੍ਰਸ਼ਾਂਤ ਖੇਤਰ ਦੇ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਉਹ ਸ਼ਨੀਵਾਰ ਨੂੰ ਹਵਾਈ ਪਹੁੰਚੇ। ਜਿੱਥੇ ਹੋਨੋਲੁਲੂ ਇੰਟਰਨੈਸ਼ਨਲ ਏਅਰਪੋਰਟ ਦੇ ਟਾਰਕ ‘ਤੇ ਉਨ੍ਹਾਂ ਦਾ ਰੈੱਡ ਕਾਰਪੇਟ ‘ਤੇ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ‘ਅਲੋਹਾ’ ਨਾਲ ਸਵਾਗਤ ਵੀ ਕੀਤਾ ਗਿਆ। ਇਸ ਸਬੰਧੀ ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਤਾਇਵਾਨ ਦੇ ਰਾਸ਼ਟਰਪਤੀ ਦਾ ਅਮਰੀਕੀ ਟਾਪੂ ‘ਤੇ ਇੰਨਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਤਾਈਵਾਨ ਨੂੰ ਆਪਣਾ ਹਿੱਸਾ ਹੋਣ ਦਾ ਦਾਅਵਾ ਕਰਨ ਵਾਲੇ ਚੀਨ ਨੇ ਰਾਸ਼ਟਰਪਤੀ ਵਜੋਂ ਲਾਈ ਦੀ ਪਹਿਲੀ ਵਿਦੇਸ਼ ਯਾਤਰਾ ਦੀ ਸਖ਼ਤ ਆਲੋਚਨਾ ਕੀਤੀ ਹੈ। ਚੀਨ ਨੇ ਧਮਕੀ ਦਿੱਤੀ ਹੈ ਕਿ ਉਹ ਤਾਈਵਾਨ ਦੀ ਆਜ਼ਾਦੀ ਦੇ ਕਿਸੇ ਵੀ ਯਤਨ ਨੂੰ ਮਜ਼ਬੂਤੀ ਨਾਲ ਕੁਚਲ ਦੇਵੇਗਾ।

ਹੋਨੋਲੁਲੂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ, ਲਾਈ ਨੇ ਅਮਰੀਕੀ ਟਾਪੂ ਰਾਜ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੈਸੀਫਿਕ ਆਈਲੈਂਡਜ਼ ਹਿਸਟਰੀ ਮਿਊਜ਼ੀਅਮ, ਐਮਰਜੈਂਸੀ ਮੈਨੇਜਮੈਂਟ ਸੈਂਟਰ ਅਤੇ ਪਰਲ ਹਾਰਬਰ ਵਿੱਚ ਯੂਐਸਐਸ ਐਰੀਜ਼ੋਨਾ ਮੈਮੋਰੀਅਲ ਦਾ ਵੀ ਦੌਰਾ ਕੀਤਾ। ਵਾਸ਼ਿੰਗਟਨ ਵਿੱਚ ਤਾਈਵਾਨ ਦੇ ਅਮਰੀਕਨ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਇੰਗਰਿਡ ਲਾਰਸਨ, ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਅਤੇ ਹੋਰਾਂ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ।

Related Articles

Leave a Reply