ਰੂਸ ਅਤੇ ਈਰਾਨ ਦੇ ਸੰਗਠਨਾਂ ‘ਤੇ ਅਮਰੀਕਾ ‘ਚ 2024 ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਹੈ। ਇਸ ਨੂੰ ਲੈ ਕੇ ਅਮਰੀਕਾ ਦੇ ਖਜ਼ਾਨੇ ਨੇ ਈਰਾਨ ਅਤੇ ਰੂਸ ਦੀਆਂ ਸੰਸਥਾਵਾਂ ‘ਤੇ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਸੰਗਠਨਾਂ ‘ਤੇ ਚੋਣਾਂ ਦੌਰਾਨ ਗਲਤ ਜਾਣਕਾਰੀ ਫੈਲਾਉਣ ਲਈ AI ਦੀ ਵਰਤੋਂ ਕਰਨ ਦਾ ਦੋਸ਼ ਹੈ।
ਅਮਰੀਕੀ ਖਜ਼ਾਨੇ ਨੇ ਕਿਹਾ ਕਿ ਅਸੀਂ ਚੋਣਾਂ ਦੌਰਾਨ ਸਮਾਜਿਕ-ਰਾਜਨੀਤਿਕ ਤਣਾਅ ਨੂੰ ਭੜਕਾਉਣ ਅਤੇ ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੀ ਇੱਕ ਸਹਾਇਕ ਕੰਪਨੀ ਅਤੇ ਰੂਸ ਦੀ ਫੌਜੀ ਖੁਫੀਆ ਏਜੰਸੀ ਦੇ ਇੱਕ ਸਹਿਯੋਗੀ ‘ਤੇ ਪਾਬੰਦੀਆਂ ਲਗਾਈਆਂ ਹਨ। ਟ੍ਰੇਜ਼ਰੀ ਨੇ ਦੋਸ਼ ਲਾਇਆ ਕਿ ਰੂਸੀ ਸੰਗਠਨ ਨੇ ਫਰਜ਼ੀ ਨਿਊਜ਼ ਵੈੱਬਸਾਈਟਾਂ ਰਾਹੀਂ ਗਲਤ ਜਾਣਕਾਰੀ ਫੈਲਾਉਣ ਲਈ ਏਆਈ ਟੂਲਸ ਦੀ ਵਰਤੋਂ ਕੀਤੀ। ਨੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ‘ਤੇ ਵੀ ਬੇਬੁਨਿਆਦ ਦੋਸ਼ ਲਾਏ ਹਨ।