ਵਾਸ਼ਿੰਗਟਨ 28 ਮਾਰਚ 2024: ਅਮਰੀਕਾ ਨੇ ਬੁੱਧਵਾਰ ਨੂੰ ਆਨਲਾਈਨ ਮੀਡੀਆ ਪੋਰਟਲ ‘ਗਾਜ਼ਾ ਨਾਓ’ ਅਤੇ ਇਸ ਦੇ ਸੰਸਥਾਪਕ ਮੁਸਤਫਾ ਅਯਾਸ਼ ‘ਤੇ ਹਮਾਸ ਦਾ ਸਮਰਥਨ ਕਰਨ ਦੇ ਦੋਸ਼ ‘ਚ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿਦੇਸ਼ ਸੰਪੱਤੀ ਨਿਯੰਤਰਣ ਵਿਭਾਗ ਦੇ ਖਜ਼ਾਨਾ ਦਫਤਰ ਨੇ ਕਿਹਾ ਕਿ ਹਮਾਸ ਦੇ ਇਜ਼ਰਾਈਲ ‘ਤੇ 7 ਅਕਤੂਬਰ ਦੇ ਹਮਲੇ ਤੋਂ ਬਾਅਦ, ਉਕਤ ਆਨਲਾਈਨ ਸੰਗਠਨ ਨੇ ਕੱਟੜਪੰਥੀ ਸੰਗਠਨ ਦੇ ਸਮਰਥਨ ਵਿਚ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ।
ਅਰਬੀ ਚੈਨਲ ‘ਗਾਜ਼ਾ ਨਾਓ’ ਦੇ ਸੋਸ਼ਲ ਮੀਡੀਆ ਚੈਨਲ ‘ਐਕਸ’ ‘ਤੇ ਤਿੰਨ ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਅਲ-ਕੁਰੈਸ਼ੀ ਐਗਜ਼ੀਕਿਊਟਿਵਜ਼ ਐਂਡ ਅਖਾੜਾ ਲਿਮਟਿਡ ਅਤੇ ਇਸ ਦੀ ਡਾਇਰੈਕਟਰ ਅਜ਼ਮਾ ਸੁਲਤਾਨਾ ‘ਤੇ ਵੀ ਪਾਬੰਦੀਆਂ ਲਾਈਆਂ ਗਈਆਂ ਹਨ, ਜਿਨ੍ਹਾਂ ‘ਤੇ ‘ਗਾਜ਼ਾ ਨਾਓ’ ਨਾਲ ਫੰਡ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਪਾਬੰਦੀਆਂ ਬ੍ਰਿਟੇਨ ਦੇ ਵਿਦੇਸ਼ੀ ਪਾਬੰਦੀਆਂ ਲਾਗੂ ਕਰਨ ਵਾਲੇ ਦਫਤਰ ਦੇ ਸਹਿਯੋਗ ਨਾਲ ਲਗਾਈਆਂ ਗਈਆਂ ਹਨ।