23 ਅਪ੍ਰੈਲ 2024: ਅਮਰੀਕਾ ਦੇ ਐਰੀਜ਼ੋਨਾ ‘ਚ ਲੇਕ ਪਲੀਜ਼ੈਂਟ ਨੇੜੇ ਆਹਮੋ-ਸਾਹਮਣੇ ਦੀ ਟੱਕਰ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ 19 ਸਾਲਾ ਨਿਵੇਸ਼ ਮੱਕਾ ਅਤੇ 19 ਸਾਲਾ ਗੌਤਮ ਪਾਰਸੀ ਵਜੋਂ ਹੋਈ ਹੈ। ਦੋਵੇਂ ਵਿਦਿਆਰਥੀ ਭਾਰਤ ਦੇ ਸਨ। ਉਹ ਅਮਰੀਕਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਜੋਂ ਰਜਿਸਟਰਡ ਸਨ।
ਪੀਓਰੀਆ ਪੁਲਿਸ ਦੇ ਅਨੁਸਾਰ, ਸਟੇਟ ਰੂਟ 74 ਦੇ ਬਿਲਕੁਲ ਉੱਤਰ ਵਿੱਚ ਕੈਸਲ ਹਾਟ ਸਪ੍ਰਿੰਗਸ ਰੋਡ ‘ਤੇ 20 ਅਪ੍ਰੈਲ ਨੂੰ ਸ਼ਾਮ 6:18 ਵਜੇ ਦੇ ਕਰੀਬ ਦੋ ਕਾਰਾਂ ਦੀ ਟੱਕਰ ਹੋਈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਾਹਨਾਂ ਦੀ ਟੱਕਰ ਕਿਵੇਂ ਹੋਈ।
ਉਨ੍ਹਾਂ ਦੱਸਿਆ ਕਿ ਸੜਕ ਹਾਦਸੇ ਵਿੱਚ ਦੋਵੇਂ ਕਾਰਾਂ ਦੇ ਡਰਾਈਵਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 19 ਸਾਲਾ ਨਿਵੇਸ਼ ਮੱਕਾ ਅਤੇ 19 ਸਾਲਾ ਗੌਤਮ ਪਾਰਸੀ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਭਾਰਤੀ ਸਨ।