ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਦੇ ਆਪਣੇ ਅਧਿਕਾਰਤ ਦੌਰੇ ਦੌਰਾਨ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਦੇ ਨਾਮਜ਼ਦ ਮਾਈਕਲ ਵਾਲਟਜ਼ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ‘ਚ ਦੋਹਾਂ ਨੇਤਾਵਾਂ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੀ ਭਾਈਵਾਲੀ ਅਤੇ ਵਿਸ਼ਵ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ।
ਜੈਸ਼ੰਕਰ ਫਿਲਹਾਲ 24 ਤੋਂ 29 ਦਸੰਬਰ ਤੱਕ ਅਮਰੀਕਾ ਦੇ ਦੌਰੇ ‘ਤੇ ਹਨ। ਭਾਰਤ ਸਰਕਾਰ ਅਤੇ ਟਰੰਪ ਪ੍ਰਸ਼ਾਸਨ ਦਰਮਿਆਨ ਇਹ ਪਹਿਲੀ ਉੱਚ-ਪੱਧਰੀ ਵਿਅਕਤੀਗਤ ਮੀਟਿੰਗ ਸੀ।
ਕੰਮ ਕਰਨ ਲਈ ਉਤਸੁਕ: ਜੈਸ਼ੰਕਰ
ਭਾਰਤੀ ਵਿਦੇਸ਼ ਮੰਤਰੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ, ‘ਅੱਜ ਸ਼ਾਮ ਵਾਲਟਜ਼ ਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਅਤੇ ਵਿਸ਼ਵ ਮੁੱਦਿਆਂ ‘ਤੇ ਵਿਆਪਕ ਚਰਚਾ ਕੀਤੀ। ਮੈਂ ਉਸ ਨਾਲ ਅੱਗੇ ਕੰਮ ਕਰਨ ਦੀ ਉਮੀਦ ਕਰਦਾ ਹਾਂ।
ਵਾਲਟਜ਼ ਕੌਣ ਹੈ?
ਫਲੋਰੀਡਾ ਦੇ 6ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਤਿੰਨ ਵਾਰ ਦੇ ਸੰਸਦ ਮੈਂਬਰ ਮਾਈਕਲ ਵਾਲਟਜ਼ 20 ਜਨਵਰੀ ਨੂੰ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਐਨਐਸਏ ਵਜੋਂ ਅਹੁਦਾ ਸੰਭਾਲਣਗੇ। ਵਾਲਟਜ਼ ਭਾਰਤ-ਅਮਰੀਕਾ ਸਬੰਧਾਂ ਤੋਂ ਜਾਣੂ ਹਨ। ਉਹ ਪਾਰਲੀਮੈਂਟ ਵਿੱਚ ਇੰਡੀਆ ਕਾਕਸ ਦੇ ਰਿਪਬਲਿਕਨ ਕੋ-ਚੇਅਰਮੈਨ ਹਨ।