BTV BROADCASTING

Watch Live

ਅਮਰੀਕਾ ‘ਚ ਯਾਤਰੀ ਜਹਾਜ਼ ਕਰੈਸ਼ ਹੋ ਕੇ ਡਿੱਗਿਆ ਜੰਗਲ ‘ਚ, ਪਾਇਲਟ ਨੇ ਪਹਿਲਾਂ ਹੀ ਦਿੱਤਾ ਸੀ ਸੰਕੇਤ

ਅਮਰੀਕਾ ‘ਚ ਯਾਤਰੀ ਜਹਾਜ਼ ਕਰੈਸ਼ ਹੋ ਕੇ ਡਿੱਗਿਆ ਜੰਗਲ ‘ਚ, ਪਾਇਲਟ ਨੇ ਪਹਿਲਾਂ ਹੀ ਦਿੱਤਾ ਸੀ ਸੰਕੇਤ

ਨੇਪਾਲ ਤੋਂ ਬਾਅਦ ਅਮਰੀਕਾ ‘ਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਹਾਦਸੇ ਵਾਲੀ ਥਾਂ ‘ਤੇ ਜੰਗਲਾਂ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਈ ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਹਾਲਾਂਕਿ ਅਜੇ ਤੱਕ ਮੌਤਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਹਾਦਸਾ ਅਮਰੀਕਾ ਦੇ ਵਾਇਮਿੰਗ ਸੂਬੇ ਵਿੱਚ ਵਾਪਰਿਆ ਜਿੱਥੇ ਜਹਾਜ਼ ਕਰੈਸ਼ ਹੋ ਗਿਆ ਅਤੇ ਇਸ ਵਿੱਚ ਸਵਾਰ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਜੰਗਲ ਵਿੱਚ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੈਂਪਬੈਲ ਕਾਉਂਟੀ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਇਹ ਹਾਦਸਾ ਦੁਪਹਿਰ 1 ਵਜੇ ਦੇ ਕਰੀਬ ਵਾਪਰਿਆ ਜਦੋਂ ਜਹਾਜ਼ ਵਾਇਮਿੰਗ ਦੀ ਸਰਹੱਦ ਦੇ ਨੇੜੇ ਜਿਲੇਟ ਸ਼ਹਿਰ ਦੇ ਉੱਪਰ ਉੱਡ ਰਿਹਾ ਸੀ।

ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਜੇ ਸਪੱਸ਼ਟ ਨਹੀਂ ਹੈ। ਕੈਂਪਬੈਲ ਕਾਉਂਟੀ ਦੇ ਅੰਡਰਸ਼ੈਰਿਫ ਕਵਾਂਟਿਨ ਰੇਨੋਲਡਜ਼ ਨੇ ਜਿਲੇਟ ਨਿਊਜ਼ ਰਿਕਾਰਡ ਨੂੰ ਦੱਸਿਆ ਕਿ ਕਰੈਸ਼ ਹੋਣ ਤੋਂ ਪਹਿਲਾਂ ਪਾਇਲਟ ਨੇ ਐਮਰਜੈਂਸੀ ਸੁਨੇਹਾ ਭੇਜਿਆ ਸੀ ਜਿਸ ਤੋਂ ਪਤਾ ਚੱਲਦਾ ਸੀ ਕਿ ਜਹਾਜ਼ ਵਿੱਚ ਕੁਝ ਗੜਬੜ ਹੈ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇਲਾਕੇ ਦੇ ਲੋਕਾਂ ਨੇ ਫੋਨ ਕਰਕੇ ਸੰਭਾਵਿਤ ਹਾਦਸੇ ਵਾਲੀ ਥਾਂ ਨੇੜੇ ਧੂੰਆਂ ਉੱਠਣ ਦੀ ਸੂਚਨਾ ਦਿੱਤੀ।

Related Articles

Leave a Reply