ਲਾਸ ਏਂਜਲਸ: ਅਮਰੀਕਾ ਦੇ ਉੱਤਰੀ-ਕੇਂਦਰੀ ਕੋਲੋਰਾਡੋ ਵਿੱਚ ਇੱਕ ਰਿਹਾਇਸ਼ੀ ਇਲਾਕੇ ਵਿੱਚ ਸੋਮਵਾਰ ਨੂੰ ਦੋ ਇੰਜਣ ਵਾਲਾ ਸੇਸਨਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ ‘ਚ ਅੱਗ ਲੱਗ ਗਈ, ਜਿਸ ਕਾਰਨ ਇਕ ਤੋਂ ਦੂਜੀ ਜਗ੍ਹਾ ਲਿਜਾਣ ਵਾਲੇ ਦੋ ਘਰ (ਮੋਬਾਈਲ ਹਾਊਸ) ਸੜ ਗਏ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸੇਸਨਾ 421 ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ।
ਇਸ ਜਹਾਜ਼ ਵਿੱਚ ਵੱਧ ਤੋਂ ਵੱਧ ਸੱਤ ਸੀਟਾਂ ਹਨ। ਜਹਾਜ਼ ਸੋਮਵਾਰ ਸ਼ਾਮ 4:30 ਵਜੇ ਤੋਂ ਪਹਿਲਾਂ ਸਟੀਮਬੋਟ ਸਪ੍ਰਿੰਗਸ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਮੋਬਾਈਲ ਹੋਮ ਪਾਰਕ ਦੇ ਸਾਰੇ ਨਿਵਾਸੀ ਸੁਰੱਖਿਅਤ ਹਨ। ਅੱਗ ਨੇ ਕੁਝ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।