ਅੰਮ੍ਰਿਤਸਰ 28 ਜਨਵਰੀ 2024 :- ਅਨੋਖੇ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਕ ਪਰਿਵਾਰ ਵੱਲੋ 600 ਪੌਂਡ ਦਾ ਕੇਕ ਬਣਾ ਇਹ ਸੇਵਾ ਨਿਰੰਤਰ ਪਿਛਲੇ ਕਈ ਸਾਲਾਂ ਤੋ ਨਿਭਾਈ ਜਾ ਰਹੀ ਹੈ ਜਿਸਦੇ ਚਲਦੇ ਇਹ ਸੇਵਾ 50 ਪੌਂਡ ਤੋ ਸ਼ੁਰੂ ਹੋ 600 ਪੌਂਡ ਤਕ ਪਹੁੰਚ ਗਈ ਹੈ ਅਤੇ ਸੰਗਤ ਵਿਚ ਇਸ ਕੇਕ ਨੂੰ ਵਰਤਾਇਆ ਜਾਂਦਾ ਹੈ|
ਇਸ ਮੌਕੇ ਜਾਣਕਾਰੀ ਦਿੰਦਿਆ ਸੇਵਾਦਾਰ ਮਨਪ੍ਰੀਤ ਸਿੰਘ ਮੰਨੂ ਅਤੇ ਮਨਵੀਰ ਕੌਰ ਨੇ ਦੱਸਿਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰਾਂ 600 ਪੌਂਡ ਦਾ ਕੇਕ ਸੰਗਤਾ ਲਈ ਤਿਆਰ ਕੀਤਾ ਗਿਆ ਹੈ ਜਿਸਨੂੰ ਰਾਤ 12 ਵਜੇ ਢੋਲ ਧਮਕੇ ਦੇ ਨਾਲ ਘੋੜੀਆ ਅਤੇ ਉਠਾ ਦੀ ਸਵਾਰੀ ਦੇ ਨਾਲ ਟਰਾਲੀ ਵਿਚ ਲਿਜਾਇਆ ਜਾਂਦਾ ਹੈ ਅਤੇ ਸੰਗਤਾ ਬੜੇ ਉਤਸ਼ਾਹ ਨਾਲ ਇਸ ਕੇਕ ਦਾ ਇੰਤਜਾਰ ਕਰ ਇਸਨੂੰ ਟਰਾਲੀ ਵਾਲੇ ਕੇਕ ਦੇ ਨਾਮ ਨਾਲ ਜਾਣਦਿਆ ਹਨ ਅਤੇ ਰਾਤ 12 ਵਜੇ ਅਸੀ ਗੁਰੂਦੁਆਰਾ ਸਾਹਿਬ ਜਾ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਇਹ ਕੇਕ ਸੰਗਤ ਵਿਚ ਵੰਡੀਆ ਜਾਂਦਾ ਹੈ|