ਅਟਲਾਂਟਾ ਹਵਾਈ ਅੱਡੇ ‘ਤੇ ਟੈਕਸੀ ਕਰਦੇ ਸਮੇਂ 2 ਡੈਲਟਾ ਜਹਾਜ਼ ਟਕਰਾਏ, ਇੱਕ ਜਹਾਜ਼ ਦਾ ਟੇਲ ਦਾ ਹਿੱਸਾ ਹੋਇਆ ਵੱਖ।ਅਟਲਾਂਟਾ ਦੇ ਹਾਰਟਸਫੀਲਡ-ਜੈਕਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੀਤੇ ਦਿਨ ਟੇਕਆਫ ਲਈ ਟੈਕਸੀ ਕਰਦੇ ਸਮੇਂ ਦੋ ਡੈਲਟਾ ਏਅਰ ਲਾਈਨਜ਼ ਦੇ ਜਹਾਜ਼ ਟਕਰਾ ਗਏ। ਡੇਲਟਾ ਏਅਰਬੱਸ ਏ350 ਦੇ ਵਿੰਗਟਿਪ ਨੇ ਏਨਡੈਵਰ ਏਅਰਲਾਈਨਜ਼ ਦੁਆਰਾ ਸੰਚਾਲਿਤ ਡੈਲਟਾ ਸੀਆਰਜੇ 900 ਖੇਤਰੀ ਜੈੱਟ ਦੀ ਟੇਲ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਘਟਨਾ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ, ਅਤੇ ਖੇਤਰੀ ਜੈੱਟ ਤੋਂ ਯਾਤਰੀਆਂ ਨੂੰ ਟਰਮੀਨਲ ‘ਤੇ ਵਾਪਸ ਲਿਜਾਇਆ ਗਿਆ। ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਵਿੱਚ ਏਅਰਪੋਰਟ ਬਚਾਅ ਵਾਹਨ ਮੌਜੂਦ ਹੋਣ ਦੇ ਨਾਲ ਖੇਤਰੀ ਜਹਾਜ਼ ਦਾ vertical tail section ਵੱਖ ਹੋਇਆ, ਦਿਖਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਡੈਲਟਾ ਨੇ ਪ੍ਰਭਾਵਿਤ ਯਾਤਰੀਆਂ ਲਈ ਵਿਕਲਪਿਕ ਉਡਾਣਾਂ ਦਾ ਪ੍ਰਬੰਧ ਕੀਤਾ ਹੈ। ਉਥੇ ਹੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਘਟਨਾ ਦੀ ਜਾਂਚ ਕਰ ਰਿਹਾ ਹੈ, ਅਤੇ ਨੇੜਲੇ ਰਨਵੇਅ ਅਤੇ ਟੈਕਸੀਵੇਅ ਬੰਦ ਕੀਤੇ ਗਏ ਹਨ।